Youth Akali Dal Abohar

Youth Akali Dal Abohar Official Page Of Youth Akali Dal Abohar

24/12/2024
24/12/2024

ਸਫ਼ਰ-ਏ-ਸ਼ਹਾਦਤ

ਸਿੱਖ ਇਤਿਹਾਸ ਵਿੱਚ ਬੀਬੀ ਸ਼ਰਨ ਕੌਰ ਜੀ ਦੀ ਕੁਰਬਾਨੀ ਦਾ ਸਥਾਨ ਬਹੁਤ ਉੱਚਾ ਹੈ । ਸਾਕਾ ਚਮਕੌਰ ਸਾਹਿਬ ਦੌਰਾਨ ਸ਼ਹੀਦੀਆਂ ਪਾ ਚੁੱਕੇ ਵੱਡੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਦਾ ਦੇਹ ਸਸਕਾਰ ਬੀਬੀ ਸ਼ਰਨ ਕੌਰ ਜੀ ਨੇ ਕੀਤਾ ਸੀ । ਉਹਨਾਂ ਆਪਣੇ ਆਪ ਦੀ ਪ੍ਰਵਾਹ ਕੀਤਿਆਂ ਬਗੈਰ ਸ਼ਹੀਦ ਸਿੰਘਾਂ ਦੀਆਂ ਦੇਹਾਂ ਬੜੇ ਅਦਬ ਸਹਿਤ ਅੰਗੀਠਾ ਬਾਲ ਕੇ ਅਗਨ ਭੇਂਟ ਕੀਤੀਆਂ । ਜਦੋਂ ਜ਼ਾਲਮ ਦੁਸ਼ਮਣਾਂ ਨੂੰ ਇਸ ਬਾਬਤ ਖਬਰ ਮਿਲੀ ਤਾਂ ਉਨ੍ਹਾਂ ਨੇ ਬੀਬੀ ਸ਼ਰਨ ਕੌਰ ਜੀ ਨੂੰ ਅੰਗੀਠਿਆਂ ਦੀ ਬਲਦੀ ਅੱਗ ਵਿੱਚ ਸਾੜ ਕੇ ਹੀ ਸ਼ਹੀਦ ਕਰ ਦਿੱਤਾ ਸੀ । ਬੀਬੀ ਸ਼ਰਨ ਕੌਰ ਜੀ ਦੀ ਕੁਰਬਾਨੀ ਅੱਗੇ ਆਪ ਮੁਹਾਰੇ ਸਿਰ ਝੁਕ ਜਾਂਦਾ ਹੈ, ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ।

ਸਰਬੰਸਦਾਨੀ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਧੰਨ-ਧੰਨ ਬਾਬਾ ਅਜੀਤ ਸਿੰਘ ਜੀ, ਧੰਨ-ਧੰਨ ਬਾਬਾ ਜੁਝਾਰ ਸਿੰਘ ਜੀ ਅਤੇ ਚ...
22/12/2024

ਸਰਬੰਸਦਾਨੀ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਧੰਨ-ਧੰਨ ਬਾਬਾ ਅਜੀਤ ਸਿੰਘ ਜੀ, ਧੰਨ-ਧੰਨ ਬਾਬਾ ਜੁਝਾਰ ਸਿੰਘ ਜੀ ਅਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ।

21/12/2024
21/12/2024
"ਰੰਘਰੇਟੇ ਗੁਰੂ ਕੇ ਬੇਟੇ" ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ । ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰ...
21/12/2024

"ਰੰਘਰੇਟੇ ਗੁਰੂ ਕੇ ਬੇਟੇ" ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ । ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਾਹਦਤ ਉਪਰੰਤ ਉਨ੍ਹਾਂ ਦਾ ਸੀਸ ਸਤਿਕਾਰ ਸਹਿਤ ਸ੍ਰੀ ਅਨੰਦਪੁਰ ਸਾਹਿਬ ਪਹੁੰਚਾਉਣ ਵਾਲੇ ਸਿਦਕੀ ਗੁਰੂ ਦੇ ਸਿੰਘ ਨੂੰ ਕੌਮ ਸਦਾ ਆਪਣਾ ਸੀਸ ਝੁਕਾਉਂਦੀ ਰਹੇਗੀ ।

ਸਫ਼ਰ-ਏ-ਸ਼ਹਾਦਤ (੭ ਪੋਹ, 21 ਦਸੰਬਰ) ਅੱਜ ਦੇ ਦਿਨ ਸ੍ਰੀ ਅਨੰਦਪੁਰ ਸਾਹਿਬ ਛੱਡਣ ਉਪਰੰਤ ਸਰਸਾ ਨਦੀ ਦੇ ਕੰਢੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ...
21/12/2024

ਸਫ਼ਰ-ਏ-ਸ਼ਹਾਦਤ (੭ ਪੋਹ, 21 ਦਸੰਬਰ)

ਅੱਜ ਦੇ ਦਿਨ ਸ੍ਰੀ ਅਨੰਦਪੁਰ ਸਾਹਿਬ ਛੱਡਣ ਉਪਰੰਤ ਸਰਸਾ ਨਦੀ ਦੇ ਕੰਢੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਨਾਲੋਂ ਵਿਛੋੜਾ ਪੈ ਜਾਂਦਾ ਹੈ । ਗੁਰੂ ਸਾਹਿਬ ਜੀ ਵੱਡੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਸਮੇਤ ਚਮਕੌਰ ਦੀ ਗੜ੍ਹੀ ਪਹੁੰਚ ਗਏ ਸਨ, ਮਾਤਾ ਗੁਜ਼ਰੀ ਜੀ ਨੇ ਛੋਟੇ ਫ਼ਰਜ਼ੰਦਾਂ ਸਮੇਤ ਭਾਈ ਕੁੰਮੇ ਮਾਸ਼ਕੀ ਦੀ ਛੰਨ 'ਚ ਰਾਤ ਗੁਜ਼ਾਰੀ ਤੇ ਗੁਰੂ ਸਾਹਿਬ ਜੀ ਦੇ ਮਹਿਲ, ਭਾਈ ਮਨੀ ਸਿੰਘ ਜੀ ਅਤੇ ਉਨ੍ਹਾਂ ਨਾਲ ਕੁਝ ਸੇਵਕ ਦਿੱਲੀ ਵੱਲ ਨੂੰ ਰਵਾਨਾ ਹੋ ਜਾਂਦੇ ਹਨ । ਅੱਜ ਗੁਰੂ ਜੀ ਦੇ ਪਰਿਵਾਰ ਅਤੇ ਸਮੁੱਚੇ ਸਿੰਘਾਂ ਦੀ ਯਾਦ ਵਿੱਚ ਕੋਟਾਨਿ-ਕੋਟਿ ਪ੍ਰਣਾਮ ।

20/12/2024

ਮੈਂ ਦੇਸ਼ ਦੇ ਦਿੱਗਜ ਸਿਆਸਤਦਾਨ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਓਮ ਪ੍ਰਕਾਸ਼ ਚੌਟਾਲਾ ਜੀ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕਰਦਾ ਹਾਂ । ਉਨ੍ਹਾਂ ਨੇ ਆਪਣੀ ਸਾਰੀ ਉਮਰ ਕਿਸਾਨਾਂ ਅਤੇ ਗਰੀਬਾਂ ਲਈ ਆਵਾਜ਼ ਉਠਾਈ । ਉਨ੍ਹਾਂ ਦਾ ਦੇਹਾਂਤ ਅਜਿਹੇ ਸਮੇਂ ਵਿੱਚ ਹੋ ਜਾਣਾ ਜਦੋਂ ਸਾਡੇ ਕਿਸਾਨ ਇਨਸਾਫ਼ ਅਤੇ ਕਿਸਾਨੀ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ, ਸਮਾਜ ਲਈ ਅਤੇ ਖਾਸ ਕਰਕੇ ਕਿਸਾਨਾਂ ਅਤੇ ਦੱਬੇ-ਕੁਚਲੇ ਲੋਕਾਂ ਲਈ ਉਨ੍ਹਾਂ ਦਾ ਚਲੇ ਜਾਣਾ ਇੱਕ ਬਹੁਤ ਵੱਡਾ ਘਾਟਾ ਹੈ । ਉਨ੍ਹਾਂ ਦਾ ਦੇਹਾਂਤ ਮੇਰੇ ਅਤੇ ਮੇਰੇ ਪਰਿਵਾਰ ਲਈ ਵੀ ਬਹੁਤ ਵੱਡਾ ਨਿੱਜੀ ਘਾਟਾ ਹੈ । ਮੈਂ ਉਨ੍ਹਾਂ ਵੱਲੋਂ ਮਿਲੇ ਤਜਰਬੇ ਅਤੇ ਮਾਰਗ ਦਰਸ਼ਨ ਨੂੰ ਹਮੇਸ਼ਾ ਯਾਦ ਰੱਖਾਂਗਾ । ਮੈਂ ਇਸ ਪੀੜਾ ਨੂੰ ਮਹਿਸੂਸ ਕਰ ਸਕਦਾ ਹਾਂ ਜਿਸ ਵਿੱਚੋਂ ਉਨ੍ਹਾਂ ਦਾ ਪਰਿਵਾਰ ਅਤੇ ਉਨ੍ਹਾਂ ਦੇ ਸਨੇਹੀ ਗੁਜ਼ਰ ਰਹੇ ਹੋਣਗੇ । ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Deeply saddened by the passing away of veteran leader and former Haryana CM Shri Om Parkash Chautala ji. All his life, he championed the cause of farmers and the poor. His passing away at a time when our farmers are engaged in a fight for justice and survival is a huge loss to society in general and to farmers and downtrodden people in particular. His passing away is also a huge personal loss to me and my family. I will always miss his warm and guiding hand. I share the deep sense of loss that common people and his family must be passing through at this hour.

20/12/2024

👉ਪਿਛਲੇ ਇੱਕ ਮਹੀਨੇ ਵਿੱਚ ਪੰਜਾਬ ਅੰਦਰ ਛੇ ਪੁਲਿਸ ਥਾਣਿਆਂ ‘ਚ ਬੰਬ ਧਮਾਕੇ ਹੋ ਚੁੱਕੇ ਹਨ ।
👉ਇਹ ਧਮਾਕੇ ਗਵਾਹ ਹਨ ਕਿ ਪੰਜਾਬ ਦੀ ਅਮਨ-ਕਾਨੂੰਨ ਅਤੇ ਸੂਬੇ ਦੀ ਸੁਰੱਖਿਆ ਦੀ ਸਥਿਤੀ ਬੇਕਾਬੂ ਹੈ ਅਤੇ ਸ਼ਰਾਰਤੀ ਅਨਸਰਾਂ ਨੂੰ ਸਰਕਾਰ ਤੇ ਪੁਲਿਸ ਦਾ ਕੋਈ ਡਰ ਨਹੀਂ ਰਿਹਾ ਹੈ ।
👉ਮੁੱਖ ਮੰਤਰੀ ਭਗਵੰਤ ਮਾਨ ਸਾਬ ਪੰਜਾਬ ਦੇ LAW & ORDER ਨੂੰ ਦਰੁਸਤ ਕਰੋ ਜਾਂ ਅਸਤੀਫ਼ਾ ਦਿਓ ।

20/12/2024

👉🏻ਆਮ ਆਦਮੀ ਦਾ ਰੌਲਾ ਪਾਉਣ ਵਾਲਿਆਂ ‘ਤੇ ਪਰਿਵਾਰਵਾਦ ਭਾਰੂ ਹੋਇਆ, ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਆਪ ਵਾਲਿਆਂ ਵੱਲੋਂ ਉਠਾਏ ਗਏ ਉਮੀਦਵਾਰਾਂ ਨੇ ਝਾੜੂ ਸਰਕਾਰ ਦਾ ਢੌਂਗ ਬੇਨਕਾਬ ਕਰ ਕੇ ਰੱਖ ਦਿੱਤਾ ।
👉🏻ਪੂਰੇ ਪੰਜਾਬ ਭਰ ਵਿੱਚ ਹੀ ਆਪ ਵਿਧਾਇਕਾਂ ਵੱਲੋਂ ਬਹੁਤੀਆਂ ਸੀਟਾਂ ‘ਤੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਹੀ ਉਮੀਦਵਾਰ ਐਲਾਨਿਆ ਗਿਆ ਹੈ ।
👉🏻ਹੁਣ ਕਿੱਧਰ ਗਿਆ ਇਹਨਾਂ ਦਾ ਆਮ ਆਦਮੀ ਵਾਲਾ ਨਾਅਰਾ, ਜਾਂ ਉਹ ਸਿਰਫ਼ ਆਮ ਆਦਮੀਆਂ ਨੂੰ ਮੂਰਖ ਬਣਾਉਣ ਲਈ ਖੇਡਿਆ ਗਿਆ ਛੜ-ਯੰਤਰ ਸੀ ।

20/12/2024

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਿਸਾਨਾਂ ਦੇ ਮਸੀਹਾ ਸ਼੍ਰੀ ਓਮ ਪ੍ਰਕਾਸ਼ ਚੌਟਾਲਾ ਜੀ ਦੇ ਦਿਹਾਂਤ ‘ਤੇ ਦੁੱਖ ਸਾਂਝਾ ਕਰਦੇ ਹਾਂ । ਸ੍ਰੀ ਓਮ ਪ੍ਰਕਾਸ਼ ਚੌਟਾਲਾ ਨੇ ਮੁੱਖ ਮੰਤਰੀ ਹੁੰਦੇ ਹਰਿਆਣੇ ਦੇ ਕਿਸਾਨਾਂ ਲਈ ਕਾਰਜ ਕੀਤੇ।
ਉਹਨਾਂ ਚੌਧਰੀ ਦੇਵੀ ਲਾਲ ਜੀ ਦੇ ਨਜ਼ਦੀਕੀ ਸ.ਪਰਕਾਸ਼ ਸਿੰਘ ਜੀ ਬਾਦਲ ਨਾਲ ਆਪਣੀ ਪਰਿਵਾਰਿਕ ਸਾਂਝ ਨੂੰ ਆਖਰੀ ਸਾਹ ਤੱਕ ਨਿਭਾਇਆ। ਚੌਧਰੀ ਸ਼੍ਰੀ ਓਮ ਪ੍ਰਕਾਸ਼ ਚੌਟਾਲਾ ਜੀ ਨੇ ਹਮੇਸ਼ਾ ਕਿਸਾਨਾਂ ਤੇ ਮਜਦੂਰਾਂ ਲਈ ਲੜਾਈ ਲੜੀ ਅਤੇ ਆਪਣਾ ਸਮੁੱਚਾ ਜੀਵਨ ਆਪਣੇ ਲੋਕਾਂ ਦੇ ਲੇਖੇ ਲਾਇਆ ।
ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

'ਸਫ਼ਰ-ਏ-ਸ਼ਹਾਦਤ'ਅੱਜ ਦੇ ਦਿਨ ੬ ਪੋਹ ਨੂੰ ਬਾਦਸ਼ਾਹ ਦਰਵੇਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਪਰਿਵਾਰ ਅਤੇ ਸਿੰਘਾਂ-ਸਿੰਘਣੀਆਂ ਸਮੇਤ ...
20/12/2024

'ਸਫ਼ਰ-ਏ-ਸ਼ਹਾਦਤ'
ਅੱਜ ਦੇ ਦਿਨ ੬ ਪੋਹ ਨੂੰ ਬਾਦਸ਼ਾਹ ਦਰਵੇਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਪਰਿਵਾਰ ਅਤੇ ਸਿੰਘਾਂ-ਸਿੰਘਣੀਆਂ ਸਮੇਤ ਅਨੰਦਗੜ੍ਹ ਦਾ ਕਿਲ੍ਹਾ ਛੱਡਿਆ ਤੇ 'ਸਫ਼ਰ-ਏ-ਸ਼ਹਾਦਤ' ਸ਼ੁਰੂ ਹੋਇਆ । 'ਸਫ਼ਰ-ਏ-ਸ਼ਹਾਦਤ' ਦੇ ਰਾਹ ‘ਤੇ ਤੁਰਨ ਵਾਲੇ ਸਾਰੇ ਮਹਾਨ ਸ਼ਹੀਦਾਂ ਨੂੰ ਕੋਟਾਨਿ-ਕੋਟਿ ਪ੍ਰਣਾਮ ।

19/12/2024

Address

Abohar
152116

Alerts

Be the first to know and let us send you an email when Youth Akali Dal Abohar posts news and promotions. Your email address will not be used for any other purpose, and you can unsubscribe at any time.

Videos

Share